President’s Message

ਕੋਈ ਵੀ ਵਿਅਕਤੀ ਉਨ੍ਹਾਂ ਚਿਰ ਆਪਣੇ ਜੀਵਨ ਵਿੱਚ ਤਰੱਕੀ ਅਤੇ ਖੁਸ਼ਹਾਲੀ ਵੱਲ ਆਪਣਾ ਸਹੀ ਕਦਮ ਨਹੀਂ ਪੁੱਟ ਸਕਦਾ,ਜਿਨ੍ਹਾਂ ਚਿਰ ਰਸਤੇ ਵਿੱਚ ਪਈਆਂ ਰੁਕਾਵਟਾਂ, ਔਕੜਾਂ ਆਦਿ ਨੂੰ ਨਹੀ ਹਟਾ ਦਿੰਦਾ ।
ਇਹਨਾਂ ਦਾ ਇੱਕੋ-ਇੱਕ ਹੱਲ ਵਿਦਿਆ ਭਾਵ ਕਿ ਗਿਆਨ ਦੇ ਖਜਾਨੇ ਦੇ ਰਾਹੀਂ ਵਰਤੋਂ ਕਰਕੇ ਆਪਣੀ ਮੰਜਿਲ ਵੱਲ ਵਧਣਾ । ਅਜਿਹਾ ਕਰਨ ਵਾਸਤੇ ਸਾਨੂੰ ਯੋਗ ਅਧਿਆਪਕ ਦੀ ਜਰੂਰਤ ਹੁੰਦੀ ਹੈ,ਜੋ ਬੱਚੇ ਦੀ ਸਹੀ ਅਗਵਾਈ ਕਰਨ ਦੇ ਨਾਲ ਨਾਲ ਇੱਕ ਰਸਤੇ, ਦੋਵੇਂ ਬਰਾਬਰ ਨਾ ਅੱਗੇ ਨਾ ਪਿੱਛੇ, ਭਾਵ ਕਿ ਆਪਣੀ ਉਂਗਲ ਫੜਾ ਕੇ, ਬੱਚੇ ਨਾਲ ਹੌਲੀਹੌਲੀ ਕਦਮ ਪੁੱਟ ਕੇ ਅਜਿਹੀ ਦਿਸ਼ਾ ਪ੍ਰਦਾਨ ਕਰਦਾ ਹੈ ਕਿ ਇੱਕ ਦਿਨ ਆਪਣੇ ਤੋਂ ਅੱਗੇ ਤਰੱਕੀਆਂ ਵੱਲ ਦੌੜਦੇ ਹੋਏ ਆਪਣੇ ਵਿਦਿਆਰਥੀ ਵੱਲ ਤੱਕ ਕੇ ਮਾਣ ਮਹਿਸੂਸ ਕਰਦਾ ਹੈ ।
ਮੈਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਕੇਵਲ ਸਾਡੀ ਸੰਸਥਾ( ਡੀ. ਐਮ. ਗਰੁੱਪ ਕਰਾੜਵਾਲਾ ) ਬਲਕਿ ਸੰਸਾਰ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਅਤੇ ਚੰਗੇ ਅਧਿਆਪਕਾਂ ਦਾ ਆਪਸ ਵਿੱਚ ਸੰਯੋੋਗ ਹੋਵੇ ।

ਇੰਜੀ : ਅਵਤਾਰ ਸਿੰਘ ਢਿੱਲੋਂ
ਚੇਅਰਮੈਨ ( ਡੀ. ਐਮ. ਗਰੁੱਪ ਕਰਾੜਵਾਲਾ )